[Punjabi-users] ਪੰਜਾਬੀ ਫੌਂਟ ਵਿੱਚ ਕੁੱਝ ਮੁਸ਼ਕਿਲਾਂ ਬਾਰੇ

6 views
Skip to first unread message

Amandeep Singh

unread,
Nov 13, 2013, 2:06:41 AM11/13/13
to punjab...@lists.sf.net
ਸਤਿ ਸ਼੍ਰੀ ਅਕਾਲ ਜੀ,
ਮੈਨੂੰ ਪੰਜਾਬੀ ਲਿਖਣ ਲੱਗਿਆਂ ਕੁੱਝ ਫੌਂਟ ਮੁਸ਼ਕਿਲਾਂ ਆਈਆਂ ਹਨ ਤੇ ਮੈਂ ਇਸ ਬਾਰੇ ਅਮਨ ਆਲਮ ਬਾਈ ਜੀ ਨਾਲ ਗੱਲ ਬਾਤ ਵੀ ਕੀਤੀ ਹੇਠਾਂ ਉਸ ਗੱਲਬਾਤ ਨੂੰ ਨੱਥੀ ਕਰ ਰਿਹਾਂ:
-------------------------------------------------------------------------------------------------------
ਬਾਈ ਜੀ ਇੱਕ ਮੁਸ਼ਕਿਲ ਸੀ ਮੈਨੂੰ
<AmandeepSaini> ਤੁਹਾਡੇ ਨਾਲ ਗੱਲ ਕਰਨੀ ਸੀ
<AmandeepSaini> ਸ ਉੱਤੇ ੈ ਜਦੋਂ ਪਾਉਦੇ ਆਂ ਤਾਂ ੈ ਖੱਬੇ ਹੱਥ ਬਹੁਤ ਝੁਕੀਆਂ ਹੁੰਦੀਆਂ, ਇਹੀ ਹਾਲ ਮ ਉੱਤੇ ੋ ਦਾ ਆ ਇਹ ਤਾਂ ਬਿਲਕੁਲ ਨਾਲ ਹੀ ਮਿਕਸ ਹੋ ਜਾਂਦਾ
<AmandeepSaini> )
<Alam> ਇਹ ਤਾਂ ਹੈ, ਫੋਂਟ ਲਈ ਬੱਗ ਫਾਇਲ ਕਰ ਦੇ
<Alam> ਫੋਟੋ ਲਾ ਕੇ
<Alam> ਲੋਹਿਤ ਫੋਂਟ ਵਾਸਤੇ
<AmandeepSaini> ਮੈਂ ਅੰਕਿਤ ਨਾਲ ਗੱਲ ਕੀਤੀ ਸੀ ਉਹ ਕਹਿੰਦਾ ਕਮਿਊਨਿਟੀ ਕਹੂਗੀ ਤਾਂ ਜਿਆਦਾ ਵਧੀਆ
<AmandeepSaini> ਕਮਿਊਨਿਟੀ ਦੇ ਕਹੇ ਬਿਨਾਂ ਔਖਾ ਆ
<AmandeepSaini> ਨਾਲੇ ਉੱ ਵਿੱਚ ੱ ਵੀ ਮਿਕਸ ਹੁੰਦੀ ਆ
<Alam> ਮੇਰੇ ਕੋਲ ਹੁਣ ਵਿੰਡੋਜ਼ ਆ
<Alam> ਉਹ ਅੱਖਰ ਲਿਖੀ ਜੇਹੜੇ ਮਿਕਸ ਹੁੰਦੈ ਆ, ਟੈਸਟ ਕਰਨ ਲਈ ਵੈਨੇਂ ਆ ਵਿੰਡੋਜ਼ 'ਚ ਕਿਮੇਂ ਆਉਂਦੇ
<AmandeepSaini> ਉੱਤੇ
<AmandeepSaini> ਨੋਡ
<AmandeepSaini> ਇਹ ਨਮੂਨਾ ਵੇਖੋ ਜਰਾ
<AmandeepSaini> ਨੋਡ ਉੱਤੇ
<AmandeepSaini> ਮੈਨੂੰ ੱ ਦਾ ਸਾਈਜ ਜਿਆਦਾ ਲੱਗਦਾ ਇਹਨੂੰ ਘੱਟ ਕਰਨਾ ਚਾਹੀਦਾ
<AmandeepSaini> ਤੇ ੈ ੋ ਨੂੰ ਥੋੜਾ ਸੱਜੇ ਪਾਸੇ ਨੂੰ ਚੁੱਕਣਾ ਪੈਣਾ
<Alam> ਜਾਂ ਤਾਂ ਸਾਰੀਆਂ ਸਮੱਸਿਆਵਾਂ ਮੇਲ ਕਰ ਦੇਵੀ, ਮੈਂ ਦੋ ਤਿੰਨ ਥਾਈ ਕੰਪੇਅਰ ਕਰਕੇ ਪਾ ਦੇਉ ਬੱਗ ਵਿੱਚ
<Alam> ਆਹੀ ਗੱਲਬਾਤ ਨੂੰ ਕਾਪੀ ਪੇਸਟ ਕਰ ਦੇਈ ਭਲਾ
<AmandeepSaini> ਠੀਕ ਆ ਜੀ.. ਮੇਲਿੰਗ ਲਿਸਟ ਤੇ ਮੇਲ ਕਰਦਾ ਮੈਂ
----------------------------------------------------------------------------------------------------------------------

ਇਸ ਦੇ ਨਾਲ ਨਾਲ ਇੰਨਸਕ੍ਰਿਪਟ ਕੀਅ-ਬੋਰਡ ਵਿੱਚ ਪੰਜਾਬੀ ਵਿੱਚ ਲਿਖਦੇ ਸਮੇਂ ਆੰਗਰੇਜੀ ਦੇ ਸੰਕੇਤ ਜਿਵੇਂ ਕਿ ਕੌਲਨ ( : ), ਸੈਮੀ-ਕੌਲਨ ( ; ) ਪੁੱਠੇ ਕੌਮੇ ( " ) ( ' ) ਪਾਉਣ ਲੱਗਿਆਂ ਵੀ ਮੁਸ਼ਕਿਲ ਆਉਂਦੀ ਹੈ। ਕਿਰਪਾ ਕਰ ਕੇ ਕੋਈ ਹੱਲ ਕੀਤਾ ਜਾਵੇ ਜੀ।

ਅਮਨਦੀਪ ਸਿੰਘ ਸੈਣੀ

Aman Alam

unread,
Nov 24, 2013, 8:16:20 PM11/24/13
to punjab...@lists.sourceforge.net
On ਬੁੱਧਵਾਰ 13 ਨਵੰਬਰ 2013 01:06 ਸਵੇਰੇ, Amandeep Singh wrote:
> ਸਤਿ ਸ਼੍ਰੀ ਅਕਾਲ ਜੀ,
> ਮੈਨੂੰ ਪੰਜਾਬੀ ਲਿਖਣ ਲੱਗਿਆਂ ਕੁੱਝ ਫੌਂਟ ਮੁਸ਼ਕਿਲਾਂ ਆਈਆਂ ਹਨ ਤੇ ਮੈਂ ਇਸ ਬਾਰੇ ਅਮਨ ਆਲਮ ਬਾਈ ਜੀ ਨਾਲ ਗੱਲ
> ਬਾਤ ਵੀ ਕੀਤੀ ਹੇਠਾਂ ਉਸ ਗੱਲਬਾਤ ਨੂੰ ਨੱਥੀ ਕਰ ਰਿਹਾਂ:

ਫੋਂਟ ਵਿਚਲੀ ਸਮੱਸਿਆਵਾਂ ਲਈ ਬੱਗ ਫਾਇਲ ਕਰਨਾ ਪਵੇਗਾ। ਇਹ ਕਰਦੇ ਆਂ, ਜੇ ਤੁਸੀਂ ਚਾਹੋ ਤੁਸੀਂ ਕਰ ਸਕਦੇ ਹੋ

>
> ਇਸ ਦੇ ਨਾਲ ਨਾਲ ਇੰਨਸਕ੍ਰਿਪਟ ਕੀਅ-ਬੋਰਡ ਵਿੱਚ ਪੰਜਾਬੀ ਵਿੱਚ ਲਿਖਦੇ ਸਮੇਂ ਆੰਗਰੇਜੀ ਦੇ ਸੰਕੇਤ ਜਿਵੇਂ ਕਿ
> ਕੌਲਨ ( : ), ਸੈਮੀ-ਕੌਲਨ ( ; ) ਪੁੱਠੇ ਕੌਮੇ ( " ) ( ' ) ਪਾਉਣ ਲੱਗਿਆਂ ਵੀ ਮੁਸ਼ਕਿਲ ਆਉਂਦੀ ਹੈ।
> ਕਿਰਪਾ ਕਰ ਕੇ ਕੋਈ ਹੱਲ ਕੀਤਾ ਜਾਵੇ ਜੀ।

ਇਨਸਕ੍ਰਿਪਟ ਵਿੱਚ ਬਦਲਾਅ ਤਾਂ ਸੰਭਵ ਨਹੀਂ ਹੈ, ਪਰ ਜੇ ਤੁਸੀਂ ਚਾਹੋ ਤਾਂ ਜੇਹਲਮ ਲੇਆਉਟ ਟਰਾਈ ਕਰਕੇ ਵੇਖ
ਸਕਦੇ ਹੋ, ਮੈਂ ਵਰਤਦਾ ਹੈ, ਮੇਰਾ ਖਿਆਲ ਕੰਗ ਵੀ ਵਰਤਦਾ ਹੈ, ਉਸ ਵਿੱਚ ਜੇ ਕੋਈ ਸੁਝਾਅ ਹੋਵੇ ਤਾਂ ਦੱਸ ਸਕਦੇ
ਹੋ। ਇਹ ਇਨਸਕ੍ਰਿਪਟ ਤੋਂ ਥੋੜਾ ਜੁਦਾ ਹੈ, ਪਰ ਬਹੁਤਾ ਇਸਵਰਗਾ ਹੀ ਹੈ।


ਲੇਆਉਟ ਹੈ ਵੇਖਣ ਲਈ:
http://fedoraproject.org/wiki/I18N/Indic/PunjabiKeyboardLayouts#Jhelum_Keyboard_Layout

ਵਿੰਡੋ/ਮੈਕ ਸਭ ਲਈ ਹੈ।

ਧੰਨਵਾਦ

--
A S Alam


------------------------------------------------------------------------------
Shape the Mobile Experience: Free Subscription
Software experts and developers: Be at the forefront of tech innovation.
Intel(R) Software Adrenaline delivers strategic insight and game-changing
conversations that shape the rapidly evolving mobile landscape. Sign up now.
http://pubads.g.doubleclick.net/gampad/clk?id=63431311&iu=/4140/ostg.clktrk
_______________________________________________
Punjabi-users mailing list
Punjab...@lists.sourceforge.net
https://lists.sourceforge.net/lists/listinfo/punjabi-users

Reply all
Reply to author
Forward
0 new messages