[Punjabi-users] ਪੰਜਾਬੀ ਟੀਮ - ਯੋਗਦਾਨ ਅਤੇ ਸਹਿਯੋਗ

5 views
Skip to first unread message

Aman Alam

unread,
May 27, 2013, 12:52:08 PM5/27/13
to punjab...@lists.sf.net
ਜੀ ਆਇਆਂ ਨੂੰ

ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਟੀਮ ਵਿੱਚ ਕੁਝ ਖੜੋਤ ਆ ਗਈ, ਪਰ ਕੁਝ ਨਵੇਂ ਚਰਚੇ ਵੀ ਬੈਕਗਰਾਊਂਡ ਵਿੱਚ
ਚੱਲਦੇ ਰਹੇ, ਉਹਨਾਂ ਵਿੱਚੋਂ ਸਭ ਤੋਂ ਵੱਡੀ ਗੱਲ ਮੋਜ਼ੀਲਾ ਦੇ ਵਿਅਕਤੀ ਵਲੋਂ ਤਿਆਰ ਕੀਤੀ ਗਈ ਅਚਨਚੇਤ ਟੀਮ,
ਜਿਸ ਨੇ ਇਸ ਸਮੇਂ ਕੰਮ ਕਰ ਰਹੀ ਟੀਮ ਨੂੰ ਆਪਣੇ-ਆਪ ਹੀ ਬਰਤਰਫ਼ ਕਰਨ ਦੀ ਕੋਸ਼ਿਸ਼ ਕਰਕੇ ਖੁਦ ਨੂੰ ਅਹੁਦੇਦਾਰ
ਐਲਾਨਿਆ। ਇਸ ਨਾਲ ਕੁਝ ਚਿਰ ਖਚਾਅ ਪੈਦਾ ਰਿਹਾ, ਪਰ ਦੇਰ ਆਏ ਦੁਰਸਤ ਆਏ, ਗਲਤੀ ਸੁਧਾਰੀ ਗਈ ਅਤੇ
ਪਹਿਲਾਂ ਹੀ ਕੰਮ ਕਰ ਰਹੇ ਵਿਅਕਤੀਆਂ ਬਾਰੇ ਜਾਣਕਾਰੀ ਅੱਪਡੇਟ ਕੀਤੀ ਗਈ ਤਾਂ ਕਿ ਭਵਿੱਖ ਵਿੱਚ ਅਜਿਹੀ
ਸਮੱਸਿਆ ਨਾ ਆਵੇ। ਹਾਲਾਂਕਿ ਪਿਛਲੇ ਕਾਫ਼ੀ ਸਾਲ ਪਹਿਲਾਂ ਇਹ ਤਹਿ ਕੀਤਾ ਗਿਆ ਸੀ ਜੋ ਵੀ ਅਨੁਵਾਦ ਦਾ
ਕੰਮ ਕਰ ਰਹੇ ਹਨ, ਉਹ ਵਿਅਕਤੀ ਪ੍ਰੋਜੈਕਟ ਉੱਤੇ ਕੰਮ ਕਰਨਗੇ ਅਤੇ ਟੀਮ ਨਾਲ ਸਰੋਤ ਸਾਂਝੇ ਕਰਨ ਲਈ ਦੂਜੇ
ਪ੍ਰੋਜੈਕਟ ਉੱਤੇ ਕੰਮ ਕਰ ਰਹੇ ਵਿਅਕਤੀ ਨਾਲ ਵਿਚਾਰ ਸਾਂਝੇ ਕਰਨਗੇ। ਬੇਸ਼ੱਕ ਨਵੇਂ ਲੋਕਾਂ ਦਾ ਸਵਾਗਤ ਹੀ
ਰਹੇਗਾ (ਤੇ ਹੈ ਵੀ), ਪਰ ਬਿਨਾਂ ਪ੍ਰੋਜੈਕਟ ਦੇ ਬਾਰੇ ਜਾਣੇ ਅਤੇ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਮਿਲੇ
(ਗੱਲਬਾਤ ਕੀਤੇ) ਕਿਸੇ ਨੂੰ ਬਦਲਣਾ ਇੱਕ ਗਲਤ ਰਵਾਇਤ ਹੈ, ਚਿੰਤਾ 'ਸਹੇ ਦੀ ਨੀਂ ਹੈ, ਪਹੇ ਦੀ ਹੈ'।
ਇਸਕਰਕੇ ਜ਼ਰੂਰੀ ਲੱਗਾ ਕਿ ਜਾਣਕਾਰੀ ਸਭ ਨਾਲ ਸਾਂਝੀ ਕੀਤੀ ਜਾਵੇ। ਕੁਝ ਹਦਾਇਤਾਂ ਫੇਰ ਲਿਖਣ ਦੀ ਲੋੜ
ਪਈ ਹੈ (ਇਸ ਗਲਤਫਹਿਮੀ ਕਰਕੇ) ਅਤੇ ਉਹਨਾਂ ਨੂੰ ਤੁਹਾਡੇ ਸਭ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ
1) ਕਿਸੇ ਵੀ ਵਲੰਟੀਅਰ ਨੂੰ, ਜੋ ਵੀ ਓਪਨ ਸੋਰਸ ਵਿੱਚ ਪੰਜਾਬੀ ਲਈ ਅਨੁਵਾਦ ਕਰਨ (ਜਾਂ ਹੋਰ ਪੰਜਾਬੀ ਲਈ)
ਮੱਦਦ ਕਰਨਾ ਚਾਹੁੰਦਾ/ਚਾਹੁੰਦੀ ਹੋਵੇ ਤਾਂ ਉਸ ਨੂੰ ਇਸ ਮੇਲਿੰਗ ਲਿਸਟ [1] (ਗੂਗਲ ਗਰੁੱਪ [2]) ਜੁਆਇੰਨ
ਕਰਨੀ ਚਾਹੀਦੀ ਹੈ\
2) ਖੁਦ ਬਾਰੇ ਜਾਣਕਾਰੀ ਮੇਲਿੰਗ ਲਿਸਟ ਉੱਤੇ ਭੇਜਣੀ ਚਾਹੀਦੀ ਹੈ (ਨਾਂ, ਤਜਰਬਾ (ਜੇ ਕੋਈ ਹੋਵੇ), ਕਿਉਂ
ਵਲੰਟੀਅਰ ਕੰਮ ਕਰਨਾ ਚਾਹੁੰਦੇ ਹੋ, ਹੋਰ ਫੁਟਕਲ ਜਾਣਕਾਰੀ)
3) ਪਹਿਲਾਂ ਕੰਮ ਕਰ ਰਹੇ ਵਿਅਕਤੀਆਂ ਨਾਲ ਵਿਚਾਰ-ਵਟਾਂਦਰਾ ਕਰਨ ਦੇ ਬਾਅਦ ਤਜਰਬੇ ਅਤੇ ਪ੍ਰੋਜੈਕਟ ਵਿੱਚ
ਕੰਮ ਦੀ ਲੋੜ ਮੁਤਾਬਕ ਨਵੇਂ ਵਲੰਟੀਅਰਾਂ ਨੂੰ ਪ੍ਰੋਜੈਕਟ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗਾ, (ਜੇ
ਵਿਅਕਤੀ ਦੀ ਤਕਨੀਕੀ ਮੁਹਾਰਤ ਚੰਗੀ ਹੋਵੇਗੀ ਤਾਂ ਉਹ ਤਕਨੀਕੀ ਕੰਮ ਕਰ ਸਕਦਾ ਹੈ, ਜੇ ਕੋਈ ਭਾਸ਼ਾ ਉੱਤੇ
ਚੰਗੀ ਪਕੜ ਰੱਖਦਾ ਹੈ ਤਾਂ ਅਨੁਵਾਦ ਕਰ ਸਕਦਾ ਹੈ) ਜਿਸ ਲਈ ਪਹਿਲਾਂ-ਪਹਿਲ ਨਿਗਰਾਨੀ ਵੀ ਕੀਤੀ ਜਾ
ਸਕਦੀ ਹੈ, ਤਾਂ ਕਿ ਕੰਮ ਪਿਛਲੇ ਕੰਮ ਨਾਲ ਮਿਲਦਾ-ਜੁਲਦਾ ਰਹੇ।
4) ਕੰਮ ਮੁੱਖ ਕਰਕੇ ਲੋੜ ਮੁਤਾਬਕ ਵੰਡਿਆ ਜਾਂਦਾ ਹੈ, ਜੇ ਕਿਸੇ ਕੁਝ ਸਮੇਂ ਤੋਂ ਕਿਸੇ ਪ੍ਰੋਜੈਕਟ ਉੱਤੇ ਕੰਮ ਰੁਕਿਆ ਹੋਵੇ
ਤਾਂ ਨਵੇਂ ਵਲੰਟੀਅਰਾਂ ਨੂੰ ਉਸ ਲਈ ਮੱਦਦ ਕਰਨ ਲਈ ਕਿਹਾ ਜਾ ਸਕਦਾ ਹੈ।
5) ਹਰ ਵਲੰਟੀਅਰ ਨੂੰ ਪੰਜਾਬੀ ਮੇਲਿੰਗ ਲਿਸਟ ਉੱਤੇ ਗੱਲ ਕਰਨ ਦਾ ਪੂਰਾ ਹੱਕ ਹੈ, ਪਰ ਜ਼ਿੰਮੇਵਾਰੀ ਵੀ ਹੈ
ਖੁੱਲ੍ਹੇ ਢੰਗ ਤੇ ਵਿਚਾਰ ਨਾਲ ਜਵਾਬ ਦਿੱਤੇ ਜਾਣ ਤੇ ਸਵਾਲ ਪੁੱਛੇ ਜਾਣ, ਨਿੱਜੀ ਵਿਚਾਰਾਂ ਦੇ ਨਾਲ ਨਾਲ ਦੂਜੇ
ਦੇ ਸਨਮਾਣ ਦਾ ਖਿਆਲ ਵੀ ਰੱਖਣਾ ਹੈ।
ਅੰਗਰੇਜ਼ੀ ਵਿੱਚ ਇਹ ਗੱਲਾਂ [3] ਉੱਤੇ ਦਿੱਤੀਆਂ ਹਨ।

ਮੇਲਿੰਗ ਲਿਸਟ ਉੱਤੇ ਗੱਲਬਾਤ ਜ਼ਰੂਰੀ ਨਹੀਂ ਹੈ ਕਿ ਅੰਗਰੇਜ਼ੀ ਵਿੱਚ ਹੀ ਹੋਵੇ, ਪਰ ਜੇ ਕੋਈ ਵਲੰਟੀਅਰ ਪੰਜਾਬੀ
ਅਨੁਵਾਦ ਕਰਨਾ ਚਾਹੁੰਦਾ ਹੈ ਤਾਂ ਉਮੀਦ ਕੀਤੀ ਜਾਂਦੀ ਹੈ ਤਾਂ ਉਹ ਆਪਣੀ ਜਾਣ-ਪਛਾਣ ਪੰਜਾਬੀ ਵਿੱਚ ਹੀ
ਭੇਜੇ (ਬਾਕੀਆਂ ਲਈ ਵੀ ਸਿਫਾਰਸ਼ੀ ਹੈ)।

ਇਹ ਵਾਰੀ ਐਨੀ ਹੀ ਗੱਲ, ਬਾਕੀ ਫੇਰ ਸਹੀ।
ਕੋਈ ਸੁਝਾਅ ਹੋਵੇ ਤਾਂ ਸਵਾਗਤ ਹੈ ਅਤੇ ਖੁੱਲ੍ਹੇ ਵਿਚਾਰ-ਵਟਾਂਦਰੇ ਨੂੰ ਵੀ ਜੀ ਆਇਆਂ ਨੂੰ।

ਆਲਮ
--
A S Alam
Punjabi Open Source Team
[1] https://lists.sourceforge.net/lists/listinfo/punjabi-users
[2] https://groups.google.com/forum/?fromgroups#!forum/punjabi-users
[3] https://wiki.mozilla.org/L10n:Teams:pa-IN

------------------------------------------------------------------------------
Try New Relic Now & We'll Send You this Cool Shirt
New Relic is the only SaaS-based application performance monitoring service
that delivers powerful full stack analytics. Optimize and monitor your
browser, app, & servers with just a few lines of code. Try New Relic
and get this awesome Nerd Life shirt! http://p.sf.net/sfu/newrelic_d2d_may
_______________________________________________
Punjabi-users mailing list
Punjab...@lists.sourceforge.net
https://lists.sourceforge.net/lists/listinfo/punjabi-users

Reply all
Reply to author
Forward
0 new messages