[Punjabi-users] ਟਰਾਂਸਲੇਸ਼ਨ ਪਰੋਜੈਕਟ ਵਿੱਚ ਹਿੱਸਾ - 1

2 views
Skip to first unread message

A S Alam

unread,
Jan 28, 2009, 8:55:27 AM1/28/09
to punjabi-users
ਸਤਿ ਸ੍ਰੀ ਅਕਾਲ ਦੋਸਤੋ,

ਅੱਜ ਅਨੁਵਾਦ ਕਰਦਿਆਂ ਮੈਨੂੰ ਲਗਭਗ 5 ਸਾਲਾਂ ਦਾ ਅਰਸਾ ਹੋ ਗਿਆ ਹੈ,
ਜਦੋਂ ਸ਼ੁਰੂ ਕੀਤਾ ਸੀ ਅਗਸਤ 2003 ਵਿੱਚ ਤਾਂ ਗੁਰਸ਼ਰਨ ਸਿੰਘ ਖਾਲਸਾ ਦਾ
ਬਹੁਤ ਵੱਡਾ ਯੋਗਦਾਨ ਰਿਹਾ ਅਤੇ ਅੱਜ ਮੈਂ ਅਤੇ ਜਸਵਿੰਦਰ ਸਿੰਘ ਇਸ ਕੰਮ
ਨੂੰ ਜਾਰੀ ਰੱਖ ਰਹੇ ਹਾਂ, ਕਈ ਵਾਰ ਲੋਕਾਂ ਨੇ ਸਵਾਲ ਕੀਤੇ ਅਤੇ ਹੁਣੇ
ਗੁਰਪਰਤਾਪ ਸਿੰਘ ਜੀ ਨੇ ਪੁੱਛਿਆ ਤਾਂ ਇਨ੍ਹਾਂ ਪਰੋਜੈੱਕਟ ਬਾਰੇ ਵੇਰਵੇ ਸਮੇਤ
ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ ਕਿ ਕਿਵੇਂ ਹੋਰ ਵਿਅਕਤੀ ਇਸ ਵਿੱਚ
ਯੋਗਦਾਨ ਦੇ ਸਕਦੇ ਹਨ।
ਪਹਿਲਾਂ ਭਾਗ ਅੱਜ..

ਪਰੋਜੈਕਟਾਂ ਬਾਰੇ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਖਾਸ ਗੱਲਾਂ, ਜੋ
ਟਰਾਂਸਲੇਸ਼ਨ ਪਰੋਜੈਕਟ ਦਾ ਭਾਗ ਬਣਨ ਤੋਂ ਪਹਿਲਾਂ ਵਿਚਾਰ
ਅਧੀਨ ਰੱਖਣੀਆਂ ਹਨ,
1) ਓਪਨ ਸੋਰਸ (OpenSource): ਪਰੋਜੈਕਟਾਂ ਦਾ ਅਨੁਵਾਦ
ਮੁੱਖ ਤੌਰ ਉੱਤੇ ਓਪਨ ਸਰੋਤ ਪਰੋਜੈਕਟਾਂ ਲਈ ਹੈ, ਜਿਸ ਮੁਤਾਬਕ
ਤੁਹਾਨੂੰ ਆਪਣਾ ਕੀਤਾ ਕੰਮ GPL (ਜਿਸ ਨਾਲ ਤੁਹਾਨੂੰ ਆਪਣੇ ਕੰਮ
ਦੂਜਿਆਂ ਨਾਲ ਸਾਂਝਾ ਕਰਨਾ ਲਾਜ਼ਮੀ ਹੈ) ਅਧੀਨ ਜਾਰੀ ਕਰਨਾ ਹੈ।

2) ਟੂਲ: ਅਨੁਵਾਦ ਕਰਨ ਲਈ ਵੱਖ ਵੱਖ ਓਪਰੇਟਿੰਗ ਸਿਸਟਮਾਂ
ਉੱਤੇ ਵੱਖ ਟੂਲ ਵਰਤੇ ਜਾਂਦੇ ਹਨ, ਜਿਸ ਵਿੱਚ ਵਿੰਡੋ, ਲੀਨਕਸ ਅਤੇ ਮੈਕ
ਸ਼ਾਮਲ ਹਨ:
ਨੋਟਪੈਡ (Windows): ਇਹ ਸਭ ਤੋਂ ਸੌਖਾ ਐਡੀਟਰ ਹੈ, ਜੋ ਕਿ
ਡਿਫਾਲਟ ਹੀ ਉਪਲੱਬਧ ਹੈ, ਜਿਸ ਵਿੱਚ ਤੁਸੀਂ ਫਾਇਲ ਨੂੰ ਖੋਲ੍ਹ ਕੇ ਅਨੁਵਾਦ
ਕਰ ਸਕਦੇ ਹੋ। ਇਹ ਫਾਇਲ ਨਾਲ ਕੰਮ ਕਰਨ ਲਈ ਥੋੜ੍ਹਾ ਗੁੰਝਲਦਾਰ
ਹੈ, ਪਰ ਕੰਮ ਸ਼ੁਰੂ ਕਰਨ ਲਈ ਸਭ ਤੋਂ ਮੁੱਢਲਾ ਹੈ। (**)

Poedit: ਵਿੰਡੋਜ਼ ਲਈ ਖਾਸ ਤੌਰ ਉੱਤੇ ਪੋ-ਐਡੀਟ (poedit: http://www.poedit.net/)
ਵਰਤ ਸਕਦੇ ਹੋ, (Download Windows: http://www.poedit.net/download.php#win32)
ਇਹ ਮੈਕ ਅਤੇ ਲੀਨਕਸ ਲਈ ਚੱਲਦਾ ਹੈ ਅਤੇ ਇਸ ਦੀ ਵਰਤੋਂ ਬਹੁਤ
ਵਧੀਆ ਹੈ (****)

ਕੇਬਬੇਲ (kbabel): ਇਹ ਆਮ ਤੌਰ ਉੱਤੇ ਲੀਨਕਸ ਲਈ ਉਪਲੱਬਧ
ਹੈ ਅਤੇ ਬਹੁਤ ਵਧੀਆ ਕੰਮ ਕਰਦਾ ਹੈ, ਪਰ ਕੇਵਲ ਲੀਨਕਸ ਉੱਤੇ ਹੀ ਹੈ। (kdesdk - KDE3) (****)

ਲੋਕਾਲਾਈਜ਼ (lokalize): ਇਹ ਨਵਾਂ ਅਨੁਵਾਦ ਟੂਲ ਹੈ, ਵਰਤਣ ਲਈ
ਬਹੁਤ ਸੌਖਾ, ਅਤੇ KDE4 ਡਿਸਟਰੀਬਿਊਸ਼ਨ ਦਾ ਭਾਗ ਹੈ, ਜਿਸ ਨੂੰ ਤੁਸੀਂ
ਨਵੀਆਂ ਲੀਨਕਸ ਡਿਸਟਰੀਬਿਊਸ਼ਨ ਵਿੱਚੋਂ ਲੈ ਸਕਦੇ ਹੋ (kdesdk -KDE4)
ਇਹ ਸ਼ਾਇਦ ਕੇਬਬੇਲ ਜਿੰਨ੍ਹਾਂ ਵਧੀਆ ਨਹੀਂ, ਪਰ ਕੰਮ ਪੂਰਾ ਕਰਦਾ ਹੈ।
ਥੋੜ੍ਹੀ ਬਹੁਤ ਕੋਸ਼ਿਸ਼ ਨਾਲ ਵਿੰਡੋਜ਼ ਅਤੇ ਮੈਕ ਲਈ ਵੀ ਚੱਲਦਾ ਹੈ (***)
(ਟੂਲਾਂ ਬਾਰੇ ਹੋਰ ਵੇਰਵੇ ਲਈ ਜਾਣਕਾਰੀ ਲਈ ਮੇਲ ਰਾਹੀਂ ਪੁੱਛ ਸਕਦੇ ਹੋ...)

3) ਸਤਿਕਾਰ: ਹਰ ਟਰਾਂਸਲੇਸ਼ਨ ਪਰੋਜੈਕਟ ਵਿੱਚ ਕੰਮ ਕਰਨ
ਵਾਲੇ ਲੋਕਾਂ ਦਾ ਨਾਂ ਦੱਸਿਆ ਜਾਂਦਾ ਹੈ ਅਤੇ ਫਾਇਲਾਂ ਵਿੱਚ ਦਰਸਾਇਆ
ਜਾਂਦਾ ਹੈ। ਸੋ, ਜਦੋਂ ਵੀ ਨਵਾਂ ਵਿਅਕਤੀ ਕੰਮ ਸ਼ੁਰੂ ਕਰਦਾ ਹੈ ਤਾਂ ਉਸ
ਦਾ ਨਾਂ ਉਸ ਨੇ ਆਪ ਸ਼ਾਮਲ ਕਰਨਾ ਹੁੰਦਾ ਹੈ, ਸ਼ਾਮਲ ਕਰਨ ਲਈ
ਬਾਕੀ ਲੋਕਾਂ ਦੇ ਨਾਲ ਆਪਣਾ ਨਾਂ ਜੋੜ ਦੇਣਾ ਹੈ। ਪਰ ਤੁਹਾਡੇ
ਨਾਲੋਂ ਪਹਿਲਾਂ ਕੀਤੇ ਵਿਅਕਤੀਆਂ ਦੇ ਜਤਨਾਂ ਨੂੰ ਹਟਾਉਣਾ, ਇੱਕ ਤਰ੍ਹਾਂ
ਕੋਝੀ ਕਾਰਵਾਈ ਹੈ ਅਤੇ ਇਹ ਨੂੰ __ਮਨਜ਼ੂਰ ਨਹੀਂ__ ਕੀਤਾ ਜਾਵੇਗਾ, ਭਾਵੇਂ
ਕਿ ਸਾਰਾ ਕੀਤਾ ਅਨੁਵਾਦ ਹੀ _ਰੱਦ ਕਿਓ ਨਾ_ ਕਰਨਾ ਪਵੇ। ਸੋ
ਸਤਿਕਾਰ ਕਰੋ, ਤਾਂ ਕਿ ਭਲਕ ਨੂੰ ਤੁਹਾਡਾ ਨਾਂ ਵੀ ਰਹੇ, ਜਦੋਂ ਤੱਕ ਫਾਇਲ
ਦਾ ਅਨੁਵਾਦ ਰਹੇ...

4) ਕੁਆਲਟੀ: ਕੰਮ ਭਾਵੇਂ ਥੋੜ੍ਹਾ ਰਹੇ, ਪਰ ਕੋਸ਼ਿਸ਼ ਕੀਤੀ ਜਾਵੇ
ਕਿ ਸ਼ਬਦਾਂ ਦਾ ਅਨੁਵਾਦ ਕਰਨ ਤੋਂ ਪਹਿਲਾਂ ਅਤੇ ਬਾਅਦ ਵਿਚਾਰ
ਲਿਆ ਜਾਵੇ, ਇਹ ਕੰਮ ਕੁਝ ਦਿਨ ਤਾਂ ਮੁਸ਼ਕਿਲ ਪੈਦਾ ਕਰ ਸਕਦਾ ਹੈ
(1-2 ਦਿਨ), ਫੇਰ ਵਰਤੋਂ ਆਸਾਨ ਹੋ ਜਾਂਦੀ ਹੈ,
ਤੁਹਾਡੇ ਰੈਫਰੈਂਸ ਲਈ ਇੱਕ ਸ਼ੀਟ ਤਿਆਰ ਹੈ, ਜੋ ਕਿ ਤੁਹਾਡੀ
ਮੱਦਦ ਕਰ ਸਕਦੀ ਹੈ।
http://spreadsheets.google.com/pub?key=pWAO4eT0oocyN8jv9OeB8Zg

ਕੁਆਲਟੀ ਵਧੀਆ ਰੱਖਣ ਦਾ ਮਤਲਬ ਇਹ ਨਹੀਂ ਕਿ ਗਲਤੀ
ਨਹੀਂ ਹੋਣੀ, ਗਲਤੀ ਹੋ ਸਕਦੀ ਅਤੇ ਸੁਧਾਰੀ ਵੀ ਜਾ ਸਕਦੀ ਹੈ,
ਪਰ ਕੋਸ਼ਿਸ਼ ਕੁਆਲਟੀ ਵਧੀਆ ਰੱਖਣ ਦੀ ਹੋਣੀ ਚਾਹੀਦੀ ਹੈ
(ਜਤਨ ਕਰਨਾ ਫ਼ਰਜ਼ ਹੈ)।

4) ਵਪਾਰਕ ਜਤਨ: 5 ਸਾਲਾਂ ਦੇ ਟਰਾਂਸਲੇਸ਼ਨ ਅਨੁਵਾਦ ਦੌਰਾਨ ਹਮੇਸ਼ਾਂ
ਕੋਸ਼ਿਸ਼ ਰਹੀ ਕਿ ਪਰੋਜੈਕਟ ਦੇ ਵਪਾਰੀਕਰਨ ਨੂੰ ਰੋਕਿਆ ਜਾ ਸਕੇ ਅਤੇ
ਹੁਣ ਵੀ ਇਹੀ ਕੋਸ਼ਿਸ਼ ਰਹੇਗੀ ਕਿ ਅਨੁਵਾਦ ਨੂੰ ਵਪਾਰਕ ਹੱਥਾਂ
ਵਿੱਚ ਜਾਣ ਤੋਂ ਰੋਕਿਆ ਜਾਵੇ ਤਾਂ ਕਿ ਮਤਲਬੀ ਖੋਰ ਕੰਪਨੀਆਂ
ਲੋੜ ਨਾ ਹੋਣ ਉੱਤੇ (ਕਮਾਈ ਨਾ ਵੇਖਾਈ ਦੇਣ ਤੋਂ ਬਾਅਦ)
ਪਰੋਜੈਕਟ ਦੀ ਬੇਕਦਰੀ ਕਦੇ ਨਾ ਕਰ ਸਕਣ। ਸਭ ਤੋਂ
ਵੱਧ ਜ਼ੋਰ ਇਸ ਲਈ ਹੀ ਹੈ।

ਬਾਕੀ ਅਗਲੇ ਭਾਗ ਵਿੱਚ...

ਧੰਨਵਾਦ ਸਹਿਤ
ਆਲਮ
http://www.satluj.com/


------------------------------------------------------------------------------
This SF.net email is sponsored by:
SourcForge Community
SourceForge wants to tell your story.
http://p.sf.net/sfu/sf-spreadtheword
_______________________________________________
Punjabi-users mailing list
Punjab...@lists.sourceforge.net
https://lists.sourceforge.net/lists/listinfo/punjabi-users

Reply all
Reply to author
Forward
0 new messages