Gnome ਪੰਜਾਬੀ - ਇੱਕ ਪੈਰ ਹੋਰ ਅਗਾਂਹ

2 views
Skip to first unread message

Amanpreet

unread,
Sep 30, 2008, 10:59:39 PM9/30/08
to Punjab...@lists.sourceforge.net, punjabi-t...@googlegroups.com
ਸਤਿ ਸ੍ਰੀ ਅਕਾਲ,

ਗਨੋਮ ਦੇ ਅਨੁਵਾਦ ਵਿੱਚ ਪੰਜਾਬੀ
ਟੀਮ ਨੇ ਆਪਣੀ ਚਾਲਾਂ ਚੱਲਦੇ ਹੋਏ
ਕੁਝ ਪੈਰ ਹੋਰ ਅਗਾਂਹ ਧਰ ਨੇ ਅਤੇ
ਆਪਣੀ ਵਿਲੱਖਣਤਾ ਕਾਇਮ ਰੱਖੀ ਹੈ,
ਪੰਜਾਬੀ ਭਾਰਤੀ ਭਾਸ਼ਾਵਾਂ
ਵਿੱਚ ਇੱਕੋ-ਇੱਕ ਅਜਿਹੀ ਟੀਮ ਸੀ,
ਜੋ
ਕਿ ਡੌਕੂਮੈਂਟ ਅਨੁਵਾਦ ਕਰਦੀ ਸੀ
(ਹਾਲੇ ਵੀ ਇੱਕਲੀ ਹੀ ਹੈ) ਅਤੇ ਹੁਣ
ਡੈਮਨਿਡ ਲਾਈਜ਼ (damned lies)
(ਗਨੋਮ ਅਨੁਵਾਦ ਅੰਕੜੇ ਰੱਖਣ
ਵਾਲੇ ਪੇਜ਼) ਦੇਣ ਜਾ ਰਹੀ ਹੈ।

http://l10n.gnome.org/

ਪੇਜ਼ ਨੂੰ ਖੋਲ੍ਹਣ ਨਾਲ ਤੁਸੀਂ
ਇਸ ਨੂੰ ਪੰਜਾਬੀ 'ਚ ਵੇਖ ਸਕਦੇ ਹੋ,
ਪਰ ਸ਼ਾਇਦ ਤੁਹਾਡੇ ਬਰਾਊਜ਼ਰ
ਜਾਂ ਸਿਸਟਮ ਦੀ ਭਾਸ਼ਾ
ਇਸ ਨੂੰ ਪੰਜਾਬੀ 'ਚ ਚਾਹੀਦੀ
ਹੋਵੇਗੀ। ਜੇ ਤੁਹਾਡਾ ਬਰਾਊਜ਼ਰ
ਪੰਜਾਬੀ 'ਚ ਚੱਲਦਾ ਹੋਵੇ
(ਫਾਇਰਫਾਕਸ ਜਾਂ ਕੋਈ ਵੀ)
ਤਾਂ ਵੀ ਇਹ ਪੇਜ਼ ਪੰਜਾਬੀ 'ਚ
ਵੇਖਾਈ ਦੇਵੇਗਾ।

ਮੈਕ, ਲੀਨਕਸ ਜਾਂ ਹੋਰ ਯੂਨੈਕਸ
ਸਿਸਟਮਾਂ ਲਈ ਤੁਸੀਂ ਇਸ ਵਾਸਤੇ
ਅੱਗੇ ਦਿੱਤੀ ਕਮਾਂਡ ਵਰਤ ਸਕਦੇ
ਹੋ:
export LANG=pa_IN.UTF-8

ਅਤੇ ਫੇਰ ਟਰਮੀਨਲ ਤੋਂ
ਫਾਇਰਫਾਕਸ ਚਲਾ ਕੇ ਇਸ ਦੀ ਵਰਤੋਂ
ਕਰ ਸਕਦੇ ਹੋ, ਵਿੰਡੋ ਬਾਰੇ ਅਫਸੋਸ
ਰਹੇਗਾ ਕਿ ਮੇਰੇ ਕੋਲ ਕੋਈ
ਜਾਣਕਾਰੀ ਨਹੀਂ ਹੈ, ਤੁਸੀਂ
ਪੰਜਾਬੀ ਦਾ ਫਾਇਰਫਾਕਸ
ਡਾਊਨਲੋਡ ਕਰਕੇ
ਕੋਸ਼ਿਸ਼ ਕਰ ਸਕਦੇ ਹੋ (ਜੇ ਹੋ
ਸਕਿਆ ਤਾਂ ਜਾਣਕਾਰੀ ਸਾਂਝੀ
ਕਰਨੀ)

ਬਾਕੀ ਗਲਤੀਆਂ, ਸੁਝਾਆਵਾਂ ਲਈ
ਉਡੀਕ ਰਹੇਗੀ...

ਧੰਨਵਾਦ ਸਹਿਤ
ਅਮਨ
A S Alam
http://alamwalia.blogspot.com

Reply all
Reply to author
Forward
0 new messages