Hukamnama Sri Darbar Sahib, Sri Amritsar, Ang 438, 08-Dec-2015

0 views
Skip to first unread message

Joingurbani Joingurbani

unread,
Dec 7, 2015, 7:35:29 PM12/7/15
to joingurbani, join_gurbani, joingurbani

Amritvele da Hukamnama Sri Darbar Sahib, Sri Amritsar, Ang 438, 08-Dec-2015
www.facebook.com/hukamnamaSriDarbarSahibSriAmritsar

ੴ ਸਤਿਗੁਰ ਪ੍ਰਸਾਦਿ ॥  ਆਸਾ ਮਹਲਾ ੧ ਛੰਤ ਘਰੁ ੩ ॥  ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ ॥   ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ ॥   ਫਿਰਿ ਹੋਇ ਤਾਤਾ ਖਰਾ ਮਾਤਾ ਨਾਮ ਬਿਨੁ ਪਰਤਾਪਏ ॥   ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿਵੈ ਚਮਕਏ ॥   ਹਰਿ ਬਾਝੁ ਰਾਖਾ ਕੋਇ ਨਾਹੀ ਸੋਇ ਤੁਝਹਿ ਬਿਸਾਰਿਆ ॥   ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਹਰਣਾ ਕਾਲਿਆ ॥੧॥

ੴ सतिगुर प्रसादि ॥  आसा महला १ छंत घरु ३ ॥  तूं सुणि हरणा कालिआ की वाड़ीऐ राता राम ॥   बिखु फलु मीठा चारि दिन फिरि होवै ताता राम ॥   फिरि होइ ताता खरा माता नाम बिनु परतापए ॥   ओहु जेव साइर देइ लहरी बिजुल जिवै चमकए ॥   हरि बाझु राखा कोइ नाही सोइ तुझहि बिसारिआ ॥   सचु कहै नानकु चेति रे मन मरहि हरणा कालिआ ॥१॥

One Universal Creator God. By The Grace Of The True Guru:  Aasaa, First Mehl, Chhant, Third House:  Listen, O black deer: why are you so attached to the orchard of passion?   The fruit of sin is sweet for only a few days, and then it grows hot and bitter.   That fruit which intoxicated you has now become bitter and painful, without the Naam.   It is temporary, like the waves on the sea, and the flash of lightning.   Without the Lord, there is no other protector, but you have forgotten Him.   Nanak speaks the Truth. Reflect upon it, O mind; you shall die, O black deer. ||1||

ਕੀ = ਕਿਉਂ? ਵਾੜੀਐ = ਫੁਲਵਾੜੀ ਵਿਚ। ਰਾਤਾ = ਮਸਤ। ਬਿਖੁ = ਜ਼ਹਰ। ਤਾਤਾ = ਤੱਤਾ, ਦੁਖਦਾਈ। ਖਰਾ = ਬਹੁਤ। ਮਾਤਾ = ਮਸਤ। ਪਰਤਾਪਏ = ਦੁੱਖ ਦੇਂਦਾ ਹੈ। ਜੇਵ = ਜਿਵੇਂ, ਵਾਂਗ। ਸਾਇਰ = ਸਮੁੰਦਰ। ਦੇਇ = ਦੇਂਦਾ ਹੈ। ਲਹਰੀ = {ਲਫ਼ਜ਼ 'ਲਹਰਿ' ਤੋਂ ਬਹੁ-ਵਚਨ}। ਸੋਇ = ਉਹ (ਹਰੀ)। ਤੁਝਹਿ = ਤੂੰ। ਮਰਹਿ = ਮਰ ਜਾਹਿਂਗਾ, ਆਤਮਕ ਮੌਤ ਸਹੇੜ ਲਏਂਗਾ।੧।

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਆਸਾ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ'। ਹੇ ਕਾਲੇ ਹਰਣ! (ਹੇ ਕਾਲੇ ਹਰਣ ਵਾਂਗ ਸੰਸਾਰ-ਬਨ ਵਿਚ ਬੇ-ਪਰਵਾਹ ਹੋ ਕੇ ਚੁੰਗੀਆਂ ਮਾਰਨ ਵਾਲੇ ਮਨ!) ਤੂੰ (ਮੇਰੀ ਗੱਲ) ਸੁਣ! ਤੂੰ ਇਸ (ਜਗਤ-) ਫੁਲਵਾੜੀ ਵਿਚ ਕਿਉਂ ਮਸਤ ਹੋ ਰਿਹਾ ਹੈਂ? (ਇਸ ਫੁਲਵਾੜੀ ਦਾ) ਫਲ ਜ਼ਹਰ ਹੈ, (ਭਾਵ, ਆਤਮਕ ਮੌਤ ਪੈਦਾ ਕਰਦਾ ਹੈ) ਇਹ ਥੋੜੇ ਦਿਨ ਹੀ ਸੁਆਦਲਾ ਲੱਗਦਾ ਹੈ, ਫਿਰ ਇਹ ਦੁਖਦਾਈ ਬਣ ਜਾਂਦਾ ਹੈ। ਜਿਸ ਵਿਚ ਤੂੰ ਇਤਨਾ ਮਸਤ ਹੈਂ ਇਹ ਆਖ਼ਰ ਦੁੱਖਦਾਈ ਹੋ ਜਾਂਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਬਹੁਤ ਦੁੱਖ ਦੇਂਦਾ ਹੈ। (ਉਂਝ ਹੈ ਭੀ ਇਹ ਥੋੜਾ ਸਮਾ ਰਹਿਣ ਵਾਲਾ) ਜਿਵੇਂ ਸਮੁੰਦਰ ਲਹਿਰਾਂ ਮਾਰਦਾ ਹੈ ਜਾਂ ਜਿਵੇਂ ਬਿਜਲੀ ਲਿਸ਼ਕ ਮਾਰਦੀ ਹੈ। ਪਰਮਾਤਮਾ (ਦੇ ਨਾਮ) ਤੋਂ ਬਿਨਾ ਹੋਰ ਕੋਈ (ਸਦਾ ਨਾਲ ਨਿਭਣ ਵਾਲਾ) ਰਾਖਾ ਨਹੀਂ (ਹੇ ਹਰਨ ਵਾਂਗ ਚੁੰਗੀਆਂ ਮਾਰਨ ਵਾਲੇ ਮਨ!) ਉਸ ਨੂੰ ਤੂੰ ਭੁਲਾਈ ਬੈਠਾ ਹੈਂ। ਨਾਨਕ ਆਖਦਾ ਹੈ-ਹੇ ਕਾਲੇ ਹਰਨ! ਹੇ ਮਨ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ, ਨਹੀਂ ਤਾਂ (ਇਸ ਜਗਤ-ਫੁਲਵਾੜੀ ਵਿਚ ਮਸਤ ਹੋ ਕੇ) ਤੂੰ ਆਪਣੀ ਆਤਮਕ ਮੌਤ ਸਹੇੜ ਲਏਂਗਾ।੧।

अकाल पुरख एक है और सतगुरु की कृपा द्वारा मिलता है। राग आसा, घर ३ मैं गुरु नानकदेव जी की बानी छंत। हे काले हिरन! ( हे काले हिरन की तरहें संसार-वन में बे-परवाह हो के दोड़ने वाले मन! तुन (मेरी बात) सुन! तुन इस (जगत) फुलवाड़ी में क्यों मस्त हो रहा है? (इस फुलवाड़ी का) फल जहर है, (भाव आत्मिक मौत पैदा करता है) यह संसार थोड़े दिन ही अच्छा लगता है फिर दुखदाई बन जाता है। जिस मैं तू इतना मस्थई वेह आखिर दुखदाई हो जाता है। परमात्मा के नाम के बिना यह बहुत दुःख देता है। (वेसे भी यह थोडा समां) जैसे समुंदर लहरें मरता है जा जिस प्रकार बिजली चमक मरती है। परमात्मा के नाम के बिना होर कोई (सदा साथ निभाने वाले) रखा नहीं ( हे हिरन की तरह चुन्घी मारने वाले मन!) उस को तू भुलाई बता है। नानक कहता है- हे काले हिरन! हे मन! सदा-थिर रहने वाले परमात्मा  को सिमर, नहीं तो (इस जगत फुलवाड़ी में मस्त हो के) तू अपने आत्मिक मौत को बुला लेगा।१।
Www.facebook.com/GurbaniThoughtOfTheDay

( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Hukam.GIF

Joingurbani Joingurbani

unread,
Aug 9, 2025, 8:22:51 PMAug 9
to Joingurbani Joingurbani, joingurbani

Amritvele da Hukamnama Sri Darbar Sahib, Sri Amritsar, Ang 438

Hukam.GIF
Reply all
Reply to author
Forward
0 new messages