HUKAMNAMA SRI DARBAR SAHIB, SRI AMRITSAR, 18-Aug-2013, ANG (PAGE) 746

1 view
Skip to first unread message

Joingurbani Joingurbani

unread,
Aug 17, 2013, 10:46:33 PM8/17/13
to join_gurbani, joingurbani, joingurbani


HUKAMNAMA SRI DARBAR SAHIB, SRI AMRITSAR, ANG (PAGE) 746
 
ਸੂਹੀ ਮਹਲਾ ੫ ॥   ਤਉ ਮੈ ਆਇਆ ਸਰਨੀ ਆਇਆ ॥   ਭਰੋਸੈ ਆਇਆ ਕਿਰਪਾ ਆਇਆ ॥   ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥  
 
सूही महला ५ ॥   तउ मै आइआ सरनी आइआ ॥   भरोसै आइआ किरपा आइआ ॥   जिउ भावै तिउ राखहु सुआमी मारगु गुरहि पठाइआ ॥१॥ रहाउ ॥  
  
Soohee, Fifth Mehl:   I have come to You. I have come to Your Sanctuary.   I have come to place my faith in You. I have come seeking Mercy.   If it pleases You, save me, O my Lord and Master. The Guru has placed me upon the Path. ||1||Pause||  
 
ਤਉ ਸਰਨੀ = ਤੇਰੀ ਸਰਨ। ਭਰੋਸੈ = ਭਰੋਸੇ ਨਾਲ, ਇਤਬਾਰ ਨਾਲ। ਸੁਆਮੀ = ਹੇ ਸੁਆਮੀ! ਮਾਰਗੁ = ਰਸਤਾ। ਗੁਰਹਿ = ਗੁਰੂ ਨੇ। ਪਠਾਇਆ = ਭੇਜਿਆ ਹੈ।੧।ਰਹਾਉ।
 
ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਇਸ ਭਰੋਸੇ ਨਾਲ ਆਇਆ ਹਾਂ ਕਿ ਤੂੰ ਕਿਰਪਾ ਕਰੇਂਗਾ। ਸੋ, ਹੇ ਮਾਲਕ ਪ੍ਰਭੂ! ਜਿਵੇਂ ਤੈਨੂੰ ਚੰਗੇ ਲੱਗੇ, ਮੇਰੀ ਰੱਖਿਆ ਕਰ। (ਮੈਨੂੰ ਤੇਰੇ ਦਰ ਤੇ) ਗੁਰੂ ਨੇ ਭੇਜਿਆ ਹੈ, (ਮੈਨੂੰ ਤੇਰੇ ਦਰ ਦਾ) ਰਸਤਾ ਗੁਰੂ ਨੇ (ਵਿਖਾਇਆ ਹੈ)।੧।ਰਹਾਉ।
हे प्रभु! में तेरी सरन आया हूँ,  इस भरोसे से आया हूँ की तू किरपा करेगा। सो, हे मालिक प्रभु! जैसा तुझे अच्छा लगे, मेरी रक्षा कर। (मुझे तेर दर पर) गुरु ने भेजा है (मुझे तेर दर का) रास्ता गुरु ने (दिखाया है)।१।रहाउ।


--

( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Guru Pyare Jio,
Invite your friends to join Gurbani Group, to subscribe send mail to
If you have direct internet access then mail to joingurban...@googlegroups.com
If you don’t have direct internet access then mail to joing...@gmail.com 
with subject JOIN GURBANI,
Our members will receive daily Gurbani translation mails
 
Sangat ka Nimane sewak
 
Gurbani Group

Joingurbani Joingurbani

unread,
Aug 17, 2013, 10:58:04 PM8/17/13
to join_gurbani, joingurbani, joingurbani
Hukam.jpg

Joingurbani Joingurbani

unread,
Oct 24, 2013, 8:25:25 PM10/24/13
to join_gurbani, joingurbani, joingurbani
Hukam.jpg

Joingurbani Joingurbani

unread,
Jan 25, 2026, 7:16:13 PMJan 25
to Joingurbani Joingurbani, joingurbani
Amritvele vele da Hukamnama Sri Darbar Sahib, Sri Amritsar, Ang 746, 26-Jan.-2026

ਸੂਹੀ ਮਹਲਾ ੫ ॥ ਤਉ ਮੈ ਆਇਆ ਸਰਨੀ ਆਇਆ ॥ ਭਰੋਸੈ ਆਇਆ ਕਿਰਪਾ ਆਇਆ ॥ ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥ ਮਹਾ ਦੁਤਰੁ ਮਾਇਆ ॥ ਜੈਸੇ ਪਵਨੁ ਝੁਲਾਇਆ ॥੧॥ ਸੁਨਿ ਸੁਨਿ ਹੀ ਡਰਾਇਆ ॥ ਕਰਰੋ ਧ੍ਰਮਰਾਇਆ ॥੨॥ ਗ੍ਰਿਹ ਅੰਧ ਕੂਪਾਇਆ ॥ ਪਾਵਕੁ ਸਗਰਾਇਆ ॥੩॥ ਗਹੀ ਓਟ ਸਾਧਾਇਆ ॥ ਨਾਨਕ ਹਰਿ ਧਿਆਇਆ ॥ ਅਬ ਮੈ ਪੂਰਾ ਪਾਇਆ ॥੪॥੩॥੪੬॥

सूही महला ५ ॥ तउ मै आइआ सरनी आइआ ॥ भरोसै आइआ किरपा आइआ ॥ जिउ भावै तिउ राखहु सुआमी मारगु गुरहि पठाइआ ॥१॥ रहाउ ॥ महा दुतरु माइआ ॥ जैसे पवनु झुलाइआ ॥१॥ सुनि सुनि ही डराइआ ॥ कररो ध्रमराइआ ॥२॥ ग्रिह अंध कूपाइआ ॥ पावकु सगराइआ ॥३॥ गही ओट साधाइआ ॥ नानक हरि धिआइआ ॥ अब मै पूरा पाइआ ॥४॥३॥४६॥

Soohee Mahalaa 5.
 I have come to You. I have come to Your Sanctuary. I have come to place my faith in You. I have come seeking Mercy. If it pleases You, save me, O my Lord and Master. The Guru has placed me upon the Path. ||1|| Pause || Maya is very treacherous and difficult to pass through. It is like a violent wind-storm. ||1|| I am so afraid to hear That the Righteous Judge of Dharma is so strict and stern. ||2|| The world is a deep, dark pit; It is all on fire. ||3|| I have grasped the Support of the Holy Saints. Nanak Ji meditates on the Lord. Now, I have found the Perfect Lord. ||4||3||46||

ਪਦਅਰਥ: ਤਉ ਸਰਨੀ = ਤੇਰੀ ਸਰਨ। ਭਰੋਸੈ = ਭਰੋਸੇ ਨਾਲ, ਇਤਬਾਰ ਨਾਲ। ਸੁਆਮੀ = ਹੇ ਸੁਆਮੀ! ਮਾਰਗੁ = ਰਸਤਾ। ਗੁਰਹਿ = ਗੁਰੂ ਨੇ। ਪਠਾਇਆ = ਭੇਜਿਆ ਹੈ।੧।ਰਹਾਉ। ਦੁਤਰੁ = ਜਿਸ ਨੂੰ ਤਰਨਾ ਔਖਾ ਹੈ। ਝੁਲਾਇਆ = ਹੁਲਾਰੇ ਦੇਂਦੀ ਹੈ।੧। ਸੁਨਿ = ਸੁਣ ਕੇ। ਕਰਰੋ = ਕਰੜਾ, ਸਖ਼ਤ।੨। ਗ੍ਰਿਹ = ਘਰ, ਸੰਸਾਰ। ਕੂਪ = ਖੂਹ। ਪਾਵਕੁ = (ਤ੍ਰਿਸ਼ਨਾ ਦੀ) ਅੱਗ। ਸਗਰਾਇਆ = ਸਾਰਾ।੩।

ਅਰਥ: ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਇਸ ਭਰੋਸੇ ਨਾਲ ਆਇਆ ਹਾਂ ਕਿ ਤੂੰ ਕਿਰਪਾ ਕਰੇਂਗਾ। ਸੋ, ਹੇ ਮਾਲਕ ਪ੍ਰਭੂ! ਜਿਵੇਂ ਤੈਨੂੰ ਚੰਗੇ ਲੱਗੇ, ਮੇਰੀ ਰੱਖਿਆ ਕਰ। (ਮੈਨੂੰ ਤੇਰੇ ਦਰ ਤੇ) ਗੁਰੂ ਨੇ ਭੇਜਿਆ ਹੈ, (ਮੈਨੂੰ ਤੇਰੇ ਦਰ ਦਾ) ਰਸਤਾ ਗੁਰੂ ਨੇ (ਵਿਖਾਇਆ ਹੈ) ॥੧॥ ਰਹਾਉ ॥ ਹੇ ਪ੍ਰਭੂ! (ਤੇਰੀ ਰਚੀ) ਮਾਇਆ (ਇਕ ਵੱਡਾ ਸਮੁੰਦਰ ਹੈ ਜਿਸ ਤੋਂ) ਪਾਰ ਲੰਘਣਾ ਬਹੁਤ ਔਖਾ ਹੈ। ਜਿਵੇਂ (ਤੇਜ਼) ਹਵਾ ਧੱਕੇ ਮਾਰਦੀ ਹੈ, ਤਿਵੇਂ ਮਾਇਆ (ਦੀਆਂ ਲਹਿਰਾਂ ਧੱਕੇ ਮਾਰਦੀਆਂ ਹਨ) ॥੧॥ ਹੇ ਪ੍ਰਭੂ! ਮੈਂ ਤਾਂ ਇਹ ਸੁਣ ਸੁਣ ਕੇ ਹੀ ਡਰ ਰਿਹਾ ਹਾਂ, ਕਿ ਧਰਮਰਾਜ ਬੜਾ ਕਰੜਾ (ਹਾਕਮ) ਹੈ ॥੨॥ ਹੇ ਪ੍ਰਭੂ! ਇਹ ਸੰਸਾਰ ਇਕ ਅੰਨ੍ਹਾ ਖੂਹ ਹੈ, ਇਸ ਵਿਚ ਸਾਰੀ (ਤ੍ਰਿਸ਼ਨਾ ਦੀ) ਅੱਗ ਹੀ ਅੱਗ ਹੈ ॥੩॥ (ਹੇ ਪ੍ਰਭੂ! ਜਦੋਂ ਤੋਂ) ਮੈਂ ਗੁਰੂ ਦਾ ਆਸਰਾ ਲਿਆ ਹੈ, ਹੇ ਨਾਨਕ ਜੀ (ਆਖੋ-) ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ, ਤੇ, ਮੈਨੂੰ ਪੂਰਨ ਪ੍ਰਭੂ ਲੱਭ ਪਿਆ ਹੈ ॥੪॥੩॥੪੬॥

अर्थ: हे प्रभू! मैं तेरी शरण में आया हूँ, इस भरोसे से आया हूँ कि तुम कृपा करोगे। सो, हे मालिक प्रभू! जैसे तुम्हे अच्छा लगे, मेरी रक्षा करो। (मुझे तेरे दर पर) गुरु ने भेजा है, (मुझे तेरे दर का) रास्ता गुरु ने (दिखाया है) ॥१॥ रहाउ ॥ हे प्रभू! (तेरी रची) माया (एक बड़ा समुँद्र है जिस को) पार करना बहुत मुश्किल है। जैसे (तेज़) हवा धक्के मारती है वैसे ही माया (की लहरें धक्के मारती हैं) ॥१॥ हे प्रभू! मैं तो यह सुन सुन कर ही डर रहा हूँ, कि धर्मराज बड़ा सख़्त (हाकम) है ॥२॥ हे प्रभू! यह संसार एक अन्धा खूह है, इस में सारी (तृष्णा की) आग ही आग है ॥३॥ (हे प्रभू! जब से) मैं गुरू का आसरा लिया है, हे नानक जी! (कहो-) मैं परमात्मा का नाम सिमर रहा हूँ, मुझे पूर्ण प्रभू मिल गया है ॥४॥३॥४६॥

Reply all
Reply to author
Forward
0 new messages