भगती दे नां ते मन परचावे
बड़े अडंबर बड़े दिखावे
समझिआ न भगती दा मंतव
ऊची ऊची रौला पावे
बंदा देखो न बनिआ बंदा
पछू न पंछी कोई भेस वटावे
ऊची शान चमक धमक तॉं
कदीं न संग दरगाहे जावे
बड़ा निरोल ते सादा भगती दा रस्ता
इस बिच सियानप कम न आवे
अडंबरॉं नाल नहीं कदीं रीझदा
मुरशिद नूं बस सादगी भावे
“मस्त” नहीं हुंदे कॉं कदीं हंस
जद तीकर रब आप न चाहवे
Dhan Nirankar ji 🙏
☀️ਉਠ ਸਵੇਰੇ ਸ਼ੁਕਰ ਕਰ ਰੱਬਦਾ
ਸਭ ਲਈ ਮੰਗ ਦੁਆਵਾਂ
ਰੁੱਖ ਲਾ ਪਿਆਰ ਪਰੀਤਾਂ ਵਾਲੇ
ਮਾਣ ਲੈ ਠੰਡੀਆਂ ਛਾਵਾਂ
ਇੰਝ ਸੰਭਾਲ ਤੂੰ ਬੰਦਗੀ ਆਪਣੀਂ
ਜਿਵੇਂ ਸਾਂਭਣ ਬੱਚਿਆਂ ਨੂੰ ਮਾਵਾਂ
ਚਾਰ ਦਿਨਾਂ ਦਾ ਮੇਲਾ ਜੱਗ ਦਾ
ਦੇਕੇ ਦੁਆਵਾਂ ਤਾਂ ਲੈ ਦੁਆਵਾਂ
ਜੋ ਜਾਣ ਬੱਸ ਘਰ ਨੂੰ ਰੱਬਦੇ
ਬੱਸ ਫੜੀਂ ਤੂੰ ਉਹਿਓ ਰਾਹਵਾਂ
ਮਾਣ ਕਰੀਂ ਨਾ ਕਿਸੇ ਵੀ ਸ਼ੈ ਦਾ
ਪਤਾ ਨਹੀਂ ਮੁੱਕ ਜਾਣ ਕਦੋਂ ਸਾਹਵਾਂ
"ਮਸਤ" ਹੈ ਬੰਦਗੀ ਅਸਲ ਖਜਾਨਾਂ
ਕਰ ਕਿਰਪਾ ਦਮ ਦਮ ਨਾਲ ਕਮਾਵਾਂ